Article XVII - Ceremonies pertaining to Birth and Naming of Child
a. In a Sikh’s household, as soon after the birth of a child as the mother becomes capable of moving about and taking bath (irrespective of the number of days which that takes), the family and relatives should go to a gurdwara with karhah prashad (sacred pudding) or get karhah prashad made in the gurdwara and recite in the holy presence of the Guru Granth Sahib such hymns as “parmeshar dita bana” (Sorath M. 5 ,Guru Granth Sahib p. 628 ), “Satguru sache dia bhej” (Asa M. 5 , Guru Granth Sahib p. 396 ) that are expressive of joy and thankfulness. Thereafter if a reading of the holy Guru Granth Sahib had been taken up, that should be concluded. Then the holy Hukam (command) should be taken. A name starting with the first letter of the hymn of the Hukam (command) should be proposed by the granthi (man in attendance of the holy book) and, after its acceptance by the congregation, the name should be announced by him. The boy’s name must have the suffix “Singh” and the girl’s, the suffix “Kaur”.
After that the Anand Sahib (short version comprising six stanzas) should be recited and the Ardas in appropriate terms expressing joy over the naming ceremony be offered and the karhah prashad distributed.
b. The superstition as to the pollution of food and water in consequence of birth must not be subscribed to [There is a wide-spread belief among certain sections of Indian people that a birth in a household causes pollution (sutak) which is removed by the thorough bathing of the mother, the baby and persons attending on her as also by a thorough cleaning of the house, the utensils and the clothes, after prescribed periods of ten, twenty one and forty days.], for the holy writ is:
“The birth and death are by His ordinance; coming and going is by His will. All food and water are, in principle, clean, for these life-sustaining substances are provided by Him.”
c. Making shirts or frocks for children out of the Holy Book’s draperies is a sacrilege.
ਜਨਮ ਤੇ ਨਾਮ-ਸੰਸਕਾਰ
ੳ) ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ (ਦਿਨਾਂ ਦੀ ਕੋਈ
ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦਿ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ 'ਪਰਮੇਸਰਿ ਦਿਤਾ ਬੰਨਾ' (ਸੋਰਠਿ ਮ: 5) 'ਸਤਿਗੁਰੂ ਸਾਚੈ ਦੀਆ ਭੇਜਿ' (ਆਸਾ ਮ:5) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ, ਉਪ੍ਰੰਤ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ। ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾਉਂ ਪਿੱਛੇ 'ਸਿੰਘ' ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ 'ਕੌਰ' ਸ਼ਬਦ ਲਗਾਇਆ ਜਾਵੇ। ਉਪ੍ਰੰਤ, ਅਨੰਦ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਅ) ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ:
"ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥"
ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮੱਤ ਹੈ।
Tuesday, July 21, 2009
Subscribe to:
Post Comments (Atom)
No comments:
Post a Comment